ਪੰਜ ਜਾਂ ਵੱਧ ਹਰਮਨ ਪਿਆਰੀ ਖੇਡ ਦਾ ਗਨੋਮ ਰੂਪ ਹੈ। ਇੱਕ ਰੰਗ ਦੀਆਂ ਪੰਜ ਜਾਂ ਵੱਧ ਚੀਜ਼ਾਂ ਨੂੰ ਇੱਕ ਰੇਖਾ ਵਿੱਚ ਲਗਾਉਣ ਨਾਲ ਉਹ ਗੁੰਮ ਹੋ ਜਾਂਦੀਆਂ ਹਨ ਅਤੇ ਅੰਕ ਮਿਲਦੇ ਹਨ। ਕਈ ਚੀਜ਼ਾਂ ਨੂੰ ਖਤਮ ਹੋਣ ਤੋਂ ਪਹਿਲਾਂ ਇੱਕ ਰੇਖਾ ਵਿੱਚ ਰੱਖ ਕੇ ਵੱਧ ਤੋਂ ਵੱਧ ਅੰਕ ਇੱਕਠੇ ਕਰੋ।
ਹਰ ਵਾਰੀ ਦੇ ਬਾਅਦ ਇੱਥੇ ਹੋਰ ਚੀਜ਼ਾਂ ਆਉਣਗੀਆਂ। ਜਿੰਨਾ ਵੀ ਵੱਧ ਸਮਾਂ ਖੇਡ ਸਕਦੇ ਹੋ, ਖੇਡੋ, ਜਦੋਂ ਤੱਕ ਕਿ ਬੋਰਡ ਪੂਰੀ ਤਰ੍ਹਾਂ ਭਰ ਨਹੀਂ ਜਾਂਦਾ ਹੈ।