ਫੇਡੋਰਾ (Fedora) ਦੇ ਐਡੀਸ਼ਨਾਂ ਲਈ ਬੂਟ ਹੋਣ ਯੋਗ ਲਾਈਵ USB ਬਣਾਉਣ ਵਾਲਾ ਟੂਲ ਹੈ। Fedora ਮੀਡੀਆ ਰਾਇਟਰ ਨਾ ਸਿਰਫ਼ ਤੁਹਾਡੀ ਫਲੈਸ਼ ਡਰਾਇਵ ਉੱਤੇ ਈਮੇਜ਼ ਲਿਖ ਸਕਦਾ ਹੈ, ਪਰ ਇਹ ਤੁਹਾਡੇ ਲਈ ਡਾਊਨਲੋਡ ਵੀ ਕਰ ਸਕਦਾ ਹੈ। ਇਹ ਆਫਿਸ਼ਲ ਐਡੀਸ਼ਨ (ਸਰਵਰ, ਵਰਕਸਟੇਸ਼ਨ), ਫੇਡੋਰਾ ਸਪਿਨ (KDE ਪਲਾਜ਼ਮਾ ਡੈਸਕਟਾਪ, Xfce ਡੈਸਕਟਾਪ, ਸਿਨਾਮਨ ਡੈਸਕਟਾਪ,..) ਅਤੇ ਫੇਡੋਰਾ ਲੈਬਾਂ (ਡਿਜ਼ਾਇਨ ਸਵੀਟ, ਸਕਿਉਰਟੀ ਲੈਬ,..) ਪੇਸ਼ ਕਰਦਾ ਹੈ। ਇਹ ਤੁਹਾਨੂੰ ਚੋਣ ਕਰਨ ਲਈ ਉਹਨਾਂ ਵਿੱਚੋਂ ਹਰੇਕ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੰਦਾ ਹੈ।
ਫੇਡੋਰਾ ਮੀਡੀਆ ਰਾਇਟਰ ਤੁਹਾਡੀ ਲੋਕਲ ਡਿਸਕ ਤੋਂ ਲੋਡ ਕੀਤੇ ਹੋਰ ਬੂਟ ਹੋਣਯੋਗ ISO ਵੀ ਲਿਖ ਸਕਦਾ ਹੈ, ਪਰ ਧਿਆਨ ਰੱਖੋ ਕਿ ਇਹ ਕੇਵਲ ਫੇਡੋਰਾ ਈਮੇਜ਼ਾਂ ਲਈ ਹੀ ਜਾਂਚਿਆ ਗਿਆ ਹੈ।